ਇੱਟਾਂ ਦੇ ਭੱਠੇ ਦੇ ਚੌਕੀਦਾਰ ਦਾ ਹੋਇਆ ਕਤਲ, ਟਰੈਕਟਰ ਗਾਇਬ

ਬੁਲੰਦਸ਼ਹਿਰ (ਉੱਤਰ ਪ੍ਰਦੇਹ):ਸੋਮਵਾਰ ਨੂੰ ਬੁਲੰਦਸ਼ਹਿਰ ਦੇ ਇਕ ਇੱਟਾਂ ਦੇ ਭੱਠੇ ‘ਤੇ ਇਕ 60 ਸਾਲਾ ਚੌਕੀਦਾਰ ਹੱਥ-ਪੈਰ ਬੰਨ੍ਹਿਆ ਹੋਇਆ ਪਾਇਆ ਗਿਆ।

ਐਸਪੀ (ਸਿਟੀ) ਸੁਰਿੰਦਰ ਨਾਥ ਤਿਵਾੜੀ ਨੇ ਦੱਸਿਆ ਕਿ ਬੀਬੀਨਗਰ ਇਲਾਕੇ ਵਿੱਚ ਸਥਿਤ ਭੱਠੇ ਵਿੱਚ ਖੜ੍ਹਾ ਇੱਕ ਟਰੈਕਟਰ ਵੀ ਗਾਇਬ ਸੀ।

ਐਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹੇਮਰਾਜ ਵਜੋਂ ਹੋਈ ਹੈ ਅਤੇ ਇਹ ਵਾਰਦਾਤ ਐਤਵਾਰ ਰਾਤ ਨੂੰ ਵਾਪਰੀ।

ਐਸਪੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਹਮਲਾਵਰ ਚੌਕੀਦਾਰ ਨੂੰ ਮਾਰਨ ਤੋਂ ਬਾਅਦ ਟਰੈਕਟਰ ਲੈ ਕੇ ਭੱਜ ਗਏ ਸਨ।

ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

%d bloggers like this: