ਬੈਂਗਲੁਰੂ: ਕਰਨਾਟਕ ਦੀ ਪੁਲਿਸ ਨੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਬੈਂਗਲੁਰੂ ਵਿੱਚ ਇੱਕ ਪਾਰਟੀ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਉਸ ਨੂੰ ਐਤਵਾਰ ਨੂੰ ਹਲਾਸੁਰੂ ਪੁਲਸ ਸਟੇਸ਼ਨ ਦੀ ਸੀਮਾ ‘ਚ ਇਕ ਫਾਈਵ ਸਟਾਰ ਹੋਟਲ ‘ਚ ਪਾਰਟੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਲੀਡ ਮਿਲਣ ‘ਤੇ ਪੁਲਿਸ ਨੇ ਅਚਨਚੇਤ ਛਾਪਾ ਮਾਰ ਕੇ 35 ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ।
ਮੁਢਲੀ ਜਾਂਚ ਦੇ ਅਨੁਸਾਰ, ਇੱਕ 25 ਮੈਂਬਰੀ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ ਸੀ ਅਤੇ ਇੱਕ ਅਭਿਨੇਤਾ ਸਿਧਾਂਤ ਕਪੂਰ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਡਾਕਟਰੀ ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਸਿਧਾਂਤ ਕਪੂਰ ਨੇ ਡਰੱਗਜ਼ ਦਾ ਸੇਵਨ ਕੀਤਾ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਗਲੇਰੀ ਜਾਂਚ ਜਾਰੀ ਹੈ।