ਕੰਨੜ ਅਦਾਕਾਰਾ ਨੇ ਸਹੁਰੇ ਤੇ ਪਤੀ ਖ਼ਿਲਾਫ਼ ਦਰਜ ਕਰਵਾਈ ਐਫਆਈਆਰ

ਮੈਸੂਰੂ (ਕਰਨਾਟਕ) ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਕੰਨੜ ਅਭਿਨੇਤਰੀ ਚਿਤਰਾ ਹਾਲੀਕੇਰੀ ਨੇ ਆਪਣੇ ਸਹੁਰੇ ਅਤੇ ਪਤੀ ‘ਤੇ ਆਪਣੇ ਬੈਂਕ ਖਾਤੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਹੈ।

ਆਪਣੀ ਸ਼ਿਕਾਇਤ ‘ਚ ਅਭਿਨੇਤਰੀ ਨੇ ਕਿਹਾ ਕਿ ਦੋਵਾਂ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਉਸ ਦੇ ਖਾਤੇ ਰਾਹੀਂ ਗੋਲਡ ਲੋਨ ਲਿਆ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਊਥ ਇੰਡੀਅਨ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਵੀ ਮੁਲਜ਼ਮਾਂ ਨਾਲ ਮਿਲੀਭੁਗਤ ਕੀਤੀ ਸੀ।

ਚਿਤਰਾ ਨੇ ਦੋਸ਼ ਲਾਇਆ ਕਿ ਪੁਲਿਸ ਕੋਲ ਪਹੁੰਚ ਕਰਨ ਤੋਂ ਬਾਅਦ ਉਸ ਨੂੰ ਆਪਣੇ ਪਤੀ ਅਤੇ ਸਹੁਰੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਉਸਨੇ ਆਪਣੇ ਪਤੀ ਬਾਲਾਜੀ ਪੋਥਰਾਜ ਦੇ ਖਿਲਾਫ ਕਥਿਤ ਤੌਰ ‘ਤੇ ਕੁੱਟਮਾਰ ਕਰਨ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਅਭਿਨੇਤਰੀ ਨੇ ”ਗੁਰੂਸ਼ਿਯਾਰੁ” ਅਤੇ ”ਸ਼੍ਰੀ ਦਾਨੰਮਾ ਦੇਵੀ” ਫਿਲਮਾਂ ”ਚ ਕੰਮ ਕੀਤਾ ਸੀ। ਪੁਲੀਸ ਨੇ ਆਈਪੀਸੀ ਦੀ ਧਾਰਾ 468, 406, 409, 420, 506, 34 ਤਹਿਤ ਕੇਸ ਦਰਜ ਕਰ ਲਿਆ ਹੈ।

ਮੈਸੂਰ ਸ਼ਹਿਰ ਦੀ ਜੈਲਕਸ਼ਮੀਪੁਰਮ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਹੈ।

Leave a Reply

%d bloggers like this: