ਗੁਜਰਾਤ ਦੇ ਹੋਟਲ ‘ਚ ਲੱਗੀ ਅੱਗ, 27 ਲੋਕਾਂ ਨੂੰ ਬਚਾਇਆ ਗਿਆ

ਗੁਜਰਾਤ ਦੇ ਜਾਮਨਗਰ ਨੇੜੇ ਅਲੇਂਟੋ ਹੋਟਲ ‘ਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੇਵਾ ‘ਚ ਲਗਾਇਆ ਗਿਆ।

ਜਾਮਨਗਰ (ਸੌਰਾਸ਼ਟਰ): ਗੁਜਰਾਤ ਦੇ ਜਾਮਨਗਰ ਨੇੜੇ ਅਲੇਂਟੋ ਹੋਟਲ ‘ਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੇਵਾ ‘ਚ ਲਗਾਇਆ ਗਿਆ।

ਫਾਇਰ ਕਰਮੀਆਂ ਨੇ 27 ਮਹਿਮਾਨਾਂ ਨੂੰ ਬਚਾ ਲਿਆ ਹੈ, ਜਦੋਂ ਕਿ ਤਿੰਨ ਕਰਮਚਾਰੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਵੀਰਵਾਰ ਰਾਤ ਕਰੀਬ 8.30 ਵਜੇ ਅੱਗ ਲੱਗ ਗਈ, ਜਿਸ ਤੋਂ ਬਾਅਦ ਜ਼ਿਲਾ ਕਲੈਕਟਰ ਸੌਰਭ ਪਾਰਧੀ ਅਤੇ ਡੀਐੱਸਪੀ ਪ੍ਰੇਮਸੁਖ ਡੇਲੂ ਮੌਕੇ ‘ਤੇ ਪੁੱਜੇ।

ਇੱਕ ਫਾਇਰ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹੋਟਲ ਦੇ 36 ਕਮਰਿਆਂ ਵਿੱਚੋਂ 18 ਵਿੱਚ 27 ਮਹਿਮਾਨ ਸਨ, ਜਿਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

Leave a Reply

%d bloggers like this: