ਗੁਲਮਰਗ ‘ਚ ਫਸੇ 3 ਸੈਲਾਨੀਆਂ ਨੂੰ ਪੁਲਸ ਨੇ ਬਚਾਇਆ

ਸ੍ਰੀਨਗਰ:ਜੰਮੂ-ਕਸ਼ਮੀਰ ਦੇ ਗੁਲਮਰਗ ਸਕੀ ਰਿਜੋਰਟ ‘ਚ ਅਫਰਾਵਾਤ ਹਾਈਟਸ ‘ਚ ਫਸੇ ਤਿੰਨ ਸੈਲਾਨੀਆਂ ਨੂੰ ਪੁਲਸ ਨੇ ਵੀਰਵਾਰ ਨੂੰ ਬਚਾ ਲਿਆ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਫਸੇ ਹੋਏ ਸੈਲਾਨੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਇੱਕ ਬਚਾਅ ਦਲ ਖੇਤਰ ਵਿੱਚ ਪਹੁੰਚਿਆ।

ਸੂਤਰਾਂ ਨੇ ਦੱਸਿਆ ਕਿ ਬਚਾਏ ਗਏ ਤਿੰਨ ਸੈਲਾਨੀਆਂ ਦੀ ਪਛਾਣ ਭਾਰਦਵਾਜ, ਰਾਜੂ ਅਤੇ ਅਨੰਨਿਆ ਵਜੋਂ ਹੋਈ ਹੈ, ਜੋ ਸਾਰੇ ਹੈਦਰਾਬਾਦ ਦੇ ਰਹਿਣ ਵਾਲੇ ਹਨ।

“ਟੂਰਿਸਟਾਂ ਨੇ ਸਮੇਂ ਸਿਰ ਬਚਾਅ ਲਈ ਪੁਲਿਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੇਬਲ ਕਾਰ (ਗੰਡੋਲਾ) ਵੱਲ ਵਧਣ ਤੋਂ ਬਾਅਦ, ਉਹ ਆਪਣਾ ਰਸਤਾ ਭੁੱਲ ਗਏ ਸਨ।”

Leave a Reply

%d bloggers like this: