ਚੰਨੀ ਦੋਵੇਂ ਸੀਟਾਂ ਤੋਂ ਪਿੱਛੇ, ਕੈਪਟਨ ਤੇ ਬਾਦਲ ਵੀ ਪਿੱਛੇ

ਚੰਡੀਗੜ੍ਹ: ‘ਆਪ’ ਹੁਣ ਸ਼ੁਰੂਆਤੀ ਬੜ੍ਹਤ ‘ਚ 80 ਸੀਟਾਂ ਨੂੰ ਛੂਹ ਰਹੀ ਹੈ, ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ‘ਤੇ ਪਿੱਛੇ ਚੱਲ ਰਹੇ ਹਨ। ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਪਿੱਛੇ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਵੀ ਪਿੱਛੇ ਚੱਲ ਰਹੇ ਹਨ।

ਧੂਰੀ ਤੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ‘ਆਪ’ ਪਾਰਟੀ 80 ਦੇ ਕਰੀਬ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਕਾਂਗਰਸ ਪਾਰਟੀ 23 ਅਤੇ ਅਕਾਲੀ ਦਲ 10 ਸੀਟਾਂ ‘ਤੇ ਅੱਗੇ ਹੈ। ਭਾਜਪਾ ਅਤੇ ਗਠਜੋੜ ਪਾਰਟੀਆਂ ਸੱਤ ਸੀਟਾਂ ‘ਤੇ ਅੱਗੇ ਹਨ। ਸਮਰਾਲਾ ਦੇ ਸਾਰੇ ਉਮੀਦਵਾਰਾਂ ਵਿੱਚੋਂ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ 13 ਸਥਾਨਾਂ ’ਤੇ ਪਿੱਛੇ ਚੱਲ ਰਹੇ ਹਨ।

ਅੰਮ੍ਰਿਤਸਰ ਪੂਰਬੀ ਵਿੱਚ ਡਾਕਟਰ ਜੀਵਨਜੋਤ ਕੌਰ, ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਅੱਗੇ ਹਨ। ਨਵਜੋਤ ਸਿੱਧੂ ਤੀਜੇ ਸਥਾਨ ‘ਤੇ ਹਨ। ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਅੱਗੇ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ ਬਟਾਲਾ ਤੋਂ ਸਾਰੇ ਉਮੀਦਵਾਰਾਂ ਤੋਂ ਪਿੱਛੇ ਚੱਲ ਰਹੇ ਹਨ।

Leave a Reply

%d bloggers like this: