ਜ਼ਾਬਤੇ ਦੀ ਉਲੰਘਣਾ ਦੇ ਦੋਸ਼ ‘ਚ ‘ਆਪ’ ਉਮੀਦਵਾਰ ਗ੍ਰਿਫਤਾਰ

ਗਾਜ਼ੀਪੁਰ: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੀ ਜੰਗੀਪੁਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕਾਲੀ ਚਰਨ ਯਾਦਵ ਨੂੰ ਚੋਣ ਪ੍ਰਚਾਰ ਸਮੱਗਰੀ ਦੀ ਬਗ਼ੈਰ ਪ੍ਰਕਾਸ਼ਕ ਜਾਂ ਪ੍ਰਿੰਟਰ ਦੇ ਨਾਮ ਤੋਂ ਬਰਾਮਦਗੀ ਤੋਂ ਬਾਅਦ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਐਤਵਾਰ ਨੂੰ ਵਾਰਾਣਸੀ-ਗਾਜ਼ੀਪੁਰ ਸਰਹੱਦ ‘ਤੇ ਰਜਵਾੜੀ ਅੰਡਰਪਾਸ ਪੁਲ ਨੇੜੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ, ਜਦੋਂ ਇਕ ਸਿਆਸੀ ਪਾਰਟੀ ਦੇ ਝੰਡੇ ਵਾਲੀ ਇੱਕ ਐਸਯੂਵੀ ਨੂੰ ਰੋਕਿਆ ਗਿਆ।

ਉਨ੍ਹਾਂ ਦੱਸਿਆ ਕਿ ਗੱਡੀ ਦੀ ਚੈਕਿੰਗ ਕਰਨ ‘ਤੇ ‘ਆਪ’ ਦੇ 120 ਪੈਂਫਲੇਟ, ਪੰਜ ਸਟਿੱਕਰ, ਪੰਜ ਝੰਡੇ ਅਤੇ 62 ਟੋਪੀਆਂ ਬਰਾਮਦ ਹੋਈਆਂ ਹਨ।

ਚੋਣ ਪ੍ਰਚਾਰ ਸਮੱਗਰੀ ‘ਤੇ ਪ੍ਰਕਾਸ਼ਕ/ਪ੍ਰਿੰਟਰ ਦਾ ਕੋਈ ਨਾਮ ਅਤੇ ਪਤਾ ਨਹੀਂ ਸੀ।

ਇੰਸਪੈਕਟਰ ਨੇ ਦੱਸਿਆ ਕਿ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 127 ਅਤੇ ਆਈਪੀਸੀ ਦੀ 171 (ਐਫ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਤ੍ਰਿਪਾਠੀ ਨੇ ਅੱਗੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਯਾਦਵ ਨੇ ਕਿਹਾ ਕਿ ਉਹ ‘ਆਪ’ ਉਮੀਦਵਾਰ ਸੀ ਅਤੇ ਆਪਣੇ ਚੋਣ ਪ੍ਰਚਾਰ ਲਈ ਪ੍ਰਚਾਰ ਸਮੱਗਰੀ ਲੈ ਕੇ ਜਾ ਰਿਹਾ ਸੀ।

ਜਦੋਂ ਪੁਲਿਸ ਨੇ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪ੍ਰਕਾਸ਼ਕ ਅਤੇ ਪ੍ਰਿੰਟਰ ਦਾ ਨਾਮ ਨਾ ਦੱਸਣ ਦਾ ਕਾਰਨ ਪੁੱਛਿਆ ਤਾਂ ਯਾਦਵ ਨੇ ਇਸ ਬਾਰੇ ਸਪੱਸ਼ਟੀਕਰਨ ਦੇਣ ਦਾ ਭਰੋਸਾ ਦਿੱਤਾ।

ਹਾਲਾਂਕਿ, ਜਦੋਂ ਉਹ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਿਹਾ, ਤਾਂ ਪੁਲਿਸ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ, ਤ੍ਰਿਪਾਠੀ ਨੇ ਕਿਹਾ।

Leave a Reply

%d bloggers like this: