ਨਰਿੰਦਰ ਸ਼ੇਰਗਿੱਲ ਨੂੰ ਮਿਲਕਫੈੱਡ ਦਾ ਚੇਅਰਮੈਨ, ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਪੰਨੂ ਨੂੰ ਪਨਸਪ ਦਾ ਮੁਖੀ ਨਿਯੁਕਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਹਨ। ਮੋਹਾਲੀ ਦੇ ਆਪ ਆਗੂ ਨਰਿੰਦਰ ਸ਼ੇਰਗਿੱਲ ਨੂੰ ਪੰਜਾਬ ਮਿਲਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਬਲਬੀਰ ਸਿੰਘ ਪੰਮੂ ਪਨਸਪ ਦੇ ਚੇਅਰਮੈਨ ਹੋਣਗੇ। ਵਿਧਾਇਕ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਨਵਦੀਪ ਜੀਦਾ ਸ਼ੂਗਰਫੈੱਡ ਦੇ ਮੁਖੀ ਹੋਣਗੇ ਅਤੇ ਗੁਰਦੇਵ ਸਿੰਘ ਲਕਾਣਾ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇੰਦਰਜੀਤ ਮਾਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਮੁਖੀ ਹੋਣਗੇ। ਡਾ. ਸੰਨੀ ਆਹਲੂਵਾਲੀਆ ਹੁਣ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਹਨ।

ਵਿਭੂਤੀ ਸ਼ਰਮਾ ਨੂੰ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਰਣਜੀਤ ਚੀਮਾ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਅਸ਼ੋਕ ਕੁਮਾਰ ਸਿੰਗਲਾ ਨੂੰ ਪੰਜਾਬ ਗਊ ਸੇਵਾ ਸਮਿਤੀ ਕਮਿਸ਼ਨ ਦਾ ਚੇਅਰਮੈਨ ਅਤੇ ਅਨਿਲ ਠਾਕੁਰ ਨੂੰ ਪੰਜਾਬ ਵਪਾਰ ਮੰਡਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਮਹਿੰਦਰ ਸਿੱਧੂ ਨੂੰ ਪੰਜਾਬ ਸੀਡਜ਼ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਸੁਰੇਸ਼ ਗੋਇਲ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਡ ਦਾ ਚੇਅਰਮੈਨ ਅਤੇ ਰਾਜੇਸ਼ ਪੁਰੀ ਨੂੰ ਪੰਜਾਬ ਜੰਗਲਾਤ ਵਿਕਾਸ ਨਿਗਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

Leave a Reply

%d bloggers like this: