ਪੈਸੇ ਦੀ ਕੋਈ ਕਮੀ ਨਹੀਂ, CM ਮਾਨ ਗੰਭੀਰ ਤਾਂ SGPC ਚੈਨਲ ਲਈ ਕੇਂਦਰ ਤੋਂ ਮਨਜ਼ੂਰੀ ਲੈਣ-ਜਥੇਦਾਰ

ਅੰੰਮਿ੍ਤਸਰ: ਸਿੱਖਾਂ ਦੀ ਸੁਪਰੀਮ ਕੋਰਟ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਕ ਮਹੀਨੇ ਦੇ ਅੰਦਰ ਚੈਨਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਅਸੀਂ ਜਲਦੀ ਹੀ ਚੈਨਲ ਸ਼ੁਰੂ ਕਰ ਦੇਵਾਂਗੇ।

ਜਥੇਦਾਰ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੇ ਚੈਨਲ ਨੂੰ ਖੋਲ੍ਹਣ ਵਿੱਚ ਪੈਸਾ ਕੋਈ ਅੜਿੱਕਾ ਨਹੀਂ ਹੈ ਪਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਮਨਜ਼ੂਰੀ ਮਿਲਣਾ ਵੱਡੀ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਅਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸਾਡੀ ਮਦਦ ਕਰੇ। ਆਓ ਆਪਾਂ ਆਪਣਾ ਚੈਨਲ ਖੋਲੀਏ ਅਤੇ ਦੁਨੀਆਂ ਨੂੰ ਗੁਰਬਾਣੀ ਬਾਰੇ ਦੱਸੀਏ

Leave a Reply

%d bloggers like this: