ਪੰਜਾਬ ਵਿੱਚ ਤਿੰਨ ਐਸਐਸਪੀ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਇੱਕ ਮਾਮੂਲੀ ਫੇਰਬਦਲ ਕਰਦਿਆਂ ਸੂਬੇ ਵਿੱਚ ਤਿੰਨ ਨਵੇਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਨਿਯੁਕਤ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਅਰੁਣ ਸੈਣੀ ਨੂੰ ਐਸਐਸਪੀ ਪਠਾਨਕੋਟ, ਸ੍ਰੀ ਸਵਰਨਦੀਪ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਸ੍ਰੀ ਰਾਜ ਬਚਨ ਸਿੰਘ ਸੰਧੂ ਨੂੰ ਕਪੂਰਥਲਾ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

Leave a Reply

%d bloggers like this: