ਫੋਗਾਟ ਦੇ ਕਤਲ ਮਾਮਲੇ ਦੀ ਜਾਂਚ ਡੀ.ਵਾਈ.ਐੱਸ.ਪੀ ਰੈਂਕ ਦੇ ਅਧਿਕਾਰੀ ਕਰਨਗੇ

ਪਣਜੀ: ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮੰਗਲਵਾਰ ਨੂੰ ਕਿਹਾ ਕਿ ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਵਾਈਐਸਪੀ) ਦੁਆਰਾ ਕੀਤੀ ਜਾਵੇਗੀ ਨਾ ਕਿ ਕਿਸੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਦੁਆਰਾ।

ਸਾਵੰਤ ਨੇ ਇਹ ਵੀ ਕਿਹਾ ਕਿ ਗੋਆ ਸਰਕਾਰ ਨੇ ਇਸ ਮਾਮਲੇ ਬਾਰੇ ‘ਗੁਪਤ ਰਿਪੋਰਟ’ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਭੇਜ ਦਿੱਤੀ ਹੈ।

ਉਨ੍ਹਾਂ ਕਿਹਾ, “ਅਸੀਂ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਗੁਪਤ ਰਿਪੋਰਟ ਭੇਜ ਦਿੱਤੀ ਹੈ। ਹੁਣ ਤੋਂ ਡੀਵਾਈਐਸਪੀ ਪੱਧਰ ਦਾ ਅਧਿਕਾਰੀ ਇੱਥੇ ਇਸ ਮਾਮਲੇ ਦੀ ਜਾਂਚ ਕਰੇਗਾ, ਪਹਿਲਾਂ ਇਸ ਦੀ ਜਾਂਚ ਇੰਸਪੈਕਟਰ ਪੱਧਰ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ।”

ਸਾਵੰਤ ਨੇ ਦੱਸਿਆ ਕਿ ਮੰਗਲਵਾਰ ਨੂੰ ਗੋਆ ਪੁਲਸ ਦੀ ਟੀਮ ਅਗਲੇਰੀ ਜਾਂਚ ਲਈ ਹਰਿਆਣਾ ਰਵਾਨਾ ਹੋਵੇਗੀ। ਉਨ੍ਹਾਂ ਕਿਹਾ, “ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਇਸ (ਕੋਸ਼ਿਸ਼) ਨਾਲ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।”

ਸੂਤਰਾਂ ਨੇ ਦੱਸਿਆ ਕਿ ਗੋਆ ਪੁਲਸ ਹਰਿਆਣਾ ‘ਚ ਇਸ ਮਾਮਲੇ ਨਾਲ ਸਬੰਧਤ ਕੁਝ ਬਿਆਨ ਦਰਜ ਕਰੇਗੀ।

ਸਾਵੰਤ ਨੇ ਸੋਮਵਾਰ ਨੂੰ ਕਿਹਾ ਸੀ ਕਿ ਮਾਮਲੇ ਦੀ ਪੂਰੀ ਜਾਂਚ ਰਿਪੋਰਟ ਸ਼ਾਮ ਤੱਕ ਉਨ੍ਹਾਂ ਦੇ ਹਰਿਆਣਾ ਹਮਰੁਤਬਾ ਅਤੇ ਰਾਜ ਦੇ ਡੀਜੀਪੀ ਨੂੰ ਭੇਜ ਦਿੱਤੀ ਜਾਵੇਗੀ।

ਫੋਗਾਟ 22 ਅਗਸਤ ਨੂੰ ਗੋਆ ਆਏ ਸਨ ਅਤੇ ਅੰਜੁਨਾ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਉਸ ਰਾਤ ਉਸ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਅਗਲੀ ਸਵੇਰ ਉਸ ਨੂੰ ਅੰਜੁਨਾ ਦੇ ਸੇਂਟ ਐਂਥਨੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਗੋਆ ਪੁਲਿਸ ਅਨੁਸਾਰ ਫੋਗਾਟ ਨੂੰ ਮੈਥਾਮਫੇਟਾਮਾਈਨ ਦਿੱਤੀ ਗਈ ਸੀ ਅਤੇ ਅੰਜੁਨਾ ਦੇ ਕਰਲੀਜ਼ ਰੈਸਟੋਰੈਂਟ ਦੇ ਇੱਕ ਵਾਸ਼ਰੂਮ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।

ਇਸ ਮਾਮਲੇ ਵਿੱਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉਸ ਦੇ ਮੁਲਾਜ਼ਮ ਸਹਾਇਕ ਸੁਧੀਰ ਸਾਂਗਵਾਨ ਅਤੇ ਉਸ ਦਾ ਦੋਸਤ ਸੁਖਵਿੰਦਰ ਸਿੰਘ ਸ਼ਾਮਲ ਹੈ।

Leave a Reply

%d bloggers like this: