ਪ੍ਰਦਰਸ਼ਨਕਾਰੀ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਹਿੰਸਕ ਭੀੜ ਨੇ ਸ਼ਨੀਵਾਰ ਨੂੰ ਪਟਨਾ ਦੇ ਉਪਨਗਰ ‘ਚ ਮਸੌਰਹੀ ‘ਚ ਤਾਰੇਗਾਨਾ ਰੇਲਵੇ ਸਟੇਸ਼ਨ ਨੇੜੇ ਸਥਿਤ ਆਰੀਆਭੱਟ ਕਾਲਜ ਦੀ ਇਕ ਆਬਜ਼ਰਵੇਟਰੀ ਨੂੰ ਅੱਗ ਲਗਾ ਦਿੱਤੀ। ਭੀੜ ਨੇ ਤਾਰੇਗਾਨਾ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਸੜਕ ‘ਤੇ ਪੁਲਿਸ ਪਾਰਟੀ ‘ਤੇ ਪਥਰਾਅ ਵੀ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਜਮੂਈ ‘ਚ ਪੁਲਿਸ ਟੀਮ ‘ਤੇ ਪਥਰਾਅ ਕੀਤਾ। ਇਸ ਤੋਂ ਪਹਿਲਾਂ ਹਿੰਸਕ ਅੰਦੋਲਨਕਾਰੀਆਂ ਨੇ ਜਹਾਨਾਬਾਦ ਵਿੱਚ 4 ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ।
ਕਟਿਹਾਰ ਵਿੱਚ ਇੱਕ ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਡੰਡੇ ਲੈ ਕੇ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਸੜਕਾਂ ‘ਤੇ ਨਿਕਲੇ। ਸਹਰਸਾ ‘ਚ ਵੱਡੀ ਗਿਣਤੀ ‘ਚ ਨੌਜਵਾਨ ਡੰਡੇ ਲੈ ਕੇ ਸੜਕਾਂ ‘ਤੇ ਉਤਰ ਆਏ ਅਤੇ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ।
ਇਸ ਦੌਰਾਨ ਪਟਨਾ ਪੁਲਸ ਨੇ ਬੀਰ ਚੰਦ ਪਟੇਲ ਮਾਰਗ ‘ਤੇ ਸਥਿਤ ਭਾਜਪਾ ਦਫਤਰ ਦੇ ਅੰਦਰ ਅਤੇ ਬਾਹਰ ਫੋਰਸ ਅਤੇ ਆਰਏਐਫ ਦੇ ਜਵਾਨ ਤਾਇਨਾਤ ਕੀਤੇ। ਪਿਛਲੇ ਚਾਰ ਦਿਨਾਂ ਤੋਂ ਭਾਜਪਾ ਨੇਤਾਵਾਂ ਅਤੇ ਅਧਿਕਾਰੀਆਂ ਦੀਆਂ ਜਾਇਦਾਦਾਂ ਨੂੰ ਹਿੰਸਕ ਅੰਦੋਲਨਕਾਰੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।