ਬੀਐਸਐਫ ਨੇ ਪੰਜਾਬ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਜ਼ਬਤ

ਚੰਡੀਗੜ੍ਹ: ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਛੇ ਏਕੇ-47 ਰਾਈਫਲਾਂ, ਤਿੰਨ ਪਿਸਤੌਲਾਂ ਅਤੇ 200 ਗੋਲਾ ਬਾਰੂਦ ਜ਼ਬਤ ਕੀਤਾ ਹੈ।

ਵੀਰਵਾਰ ਸ਼ਾਮ ਫਿਰੋਜ਼ਪੁਰ ਸੈਕਟਰ ਵਿੱਚ ਜ਼ੀਰੋ ਲਾਈਨ ਨੇੜੇ ਤਲਾਸ਼ੀ ਦੌਰਾਨ ਇੱਕ ਬੈਗ ਵਿੱਚੋਂ ਇਹ ਬਰਾਮਦਗੀ ਹੋਈ ਹੈ।

ਬੈਗ ਵਿੱਚੋਂ ਤਿੰਨ ਏਕੇ-47 ਰਾਈਫਲਾਂ, ਛੇ ਖਾਲੀ ਮੈਗਜ਼ੀਨ, ਤਿੰਨ ਮਿੰਨੀ ਏਕੇ-47 ਰਾਈਫਲਾਂ, ਪੰਜ ਮੈਗਜ਼ੀਨ, ਤਿੰਨ ਪਿਸਤੌਲ ਅਤੇ ਛੇ ਖਾਲੀ ਮੈਗਜ਼ੀਨ ਸਮੇਤ 200 ਰੌਂਦ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਬੀਐਸਐਫ ਨੇ ਜਾਂਚ ਲਈ ਪੰਜਾਬ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।

Leave a Reply

%d bloggers like this: