ਮਥੁਰਾ ਦੇ ਹੋਟਲ ‘ਚ ਲੱਗੀ ਅੱਗ, 2 ਕਰਮਚਾਰੀ ਜ਼ਖਮੀ

ਮਥੁਰਾ:ਮਥੁਰਾ ਦੇ ਇੱਕ ਹੋਟਲ ਵਿੱਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਦੋ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਹੋਟਲ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਬਸੇਰਾ ਗਰੁੱਪ ਦੇ ਵਰਿੰਦਾਵਨ ਗਾਰਡਨ ਹੋਟਲ ‘ਚ ਅੱਗ ਲੱਗ ਗਈ, ਜਿਸ ‘ਚ ਦੋਵੇਂ ਕਰਮਚਾਰੀ ਫਸ ਗਏ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਤਿੰਨ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈਆਂ। ਦੋਵੇਂ ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply

%d bloggers like this: