ਇਹ ਘਟਨਾ ਅਮੇਠੀ ਕੋਤਵਾਲੀ ਪੁਲਿਸ ਸਰਕਲ ਦੇ ਪਿੰਡ ਰਾਜਾਪੁਰ ਗੁੰਗਵਾਚ ਦੀ ਹੈ।
ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਸੂਬਾਈ ਹਥਿਆਰਬੰਦ ਕਾਂਸਟੇਬੁਲਰੀ (ਪੀਏਸੀ) ਦੀ ਇੱਕ ਬਟਾਲੀਅਨ ਅਤੇ ਵਾਧੂ ਪੁਲਿਸ ਤਾਇਨਾਤ ਕੀਤੀ ਗਈ ਹੈ।
ਸਰਕਲ ਅਧਿਕਾਰੀ ਅਰਪਿਤ ਕਪੂਰ ਦੇ ਅਨੁਸਾਰ, ਰਾਮ ਦੁਲਾਰੇ ਅਤੇ ਸੰਕਤਾ ਪ੍ਰਸਾਦ ਯਾਦਵ ਦੇ ਪਰਿਵਾਰਾਂ ਵਿਚਕਾਰ ਜ਼ਮੀਨ ਦੇ ਮੁੱਦੇ ਨੂੰ ਲੈ ਕੇ ਭਿਆਨਕ ਝੜਪ ਹੋ ਗਈ ਸੀ।
ਰਾਮ ਦੁਲਾਰੇ ਨੇ ਵਿਵਾਦਤ ਜ਼ਮੀਨ ਦੇ ਇੱਕ ਟੁਕੜੇ ‘ਤੇ ਉਸਾਰੀ ਦਾ ਸਮਾਨ ਲੱਦ ਲਿਆ ਸੀ, ਜਿਸ ਕਾਰਨ ਝੜਪ ਸ਼ੁਰੂ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੁੱਟ-ਕੁੱਟ ਕੇ ਮਾਰੇ ਗਏ ਲੋਕਾਂ ਵਿੱਚ ਸੰਕਤਾ ਪ੍ਰਸਾਦ ਯਾਦਵ (65), ਉਸਦੀ ਪਤਨੀ ਪਾਰਵਤੀ ਯਾਦਵ (64) ਅਤੇ ਉਸਦੇ ਦੋ ਪੁੱਤਰ ਅਮਰੇਸ਼ (42) ਅਤੇ ਹਨੂੰਮਾਨ ਪ੍ਰਸਾਦ (45) ਸ਼ਾਮਲ ਹਨ।
ਸੀਓ ਨੇ ਦੱਸਿਆ ਕਿ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਜਦਕਿ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਅਮਰੇਸ਼ ਯਾਦਵ ਵੀ ਸਾਬਕਾ ਪ੍ਰਧਾਨ ਸੀ।
ਯੂਪੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਪਰਿਵਾਰ ਦੇ 4 ਜੀਆਂ ਦੀ ਮੌਤ