ਰਾਂਚੀ ਵਿੱਚ ਪਸ਼ੂ ਤਸਕਰਾਂ ਨੇ ਮਹਿਲਾ ਇੰਸਪੈਕਟਰ ਦੀ ਹੱਤਿਆ ਕਰ ਦਿੱਤੀ

ਮਹਿਲਾ ਇੰਸਪੈਕਟਰ ਸੰਧਿਆ ਟੋਪਨੋ ਨੂੰ ਬੁੱਧਵਾਰ ਤੜਕੇ ਰਾਂਚੀ ਦੇ ਤੁਪੁਦਾਨਾ ਥਾਣਾ ਖੇਤਰ ਵਿੱਚ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਪਿਕ-ਅੱਪ ਵੈਨ ਨੇ ਕੁਚਲ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਰਾਂਚੀ: ਮਹਿਲਾ ਇੰਸਪੈਕਟਰ ਸੰਧਿਆ ਟੋਪਨੋ ਨੂੰ ਬੁੱਧਵਾਰ ਤੜਕੇ ਰਾਂਚੀ ਦੇ ਤੁਪੁਦਾਨਾ ਥਾਣਾ ਖੇਤਰ ਵਿੱਚ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਪਿਕ-ਅੱਪ ਵੈਨ ਨੇ ਕੁਚਲ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਖੁੰਟੀ ਅਤੇ ਗੁਮਲਾ ਜ਼ਿਲਿਆਂ ਦੀ ਪੁਲਸ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਵਾਹਨਾਂ ਦਾ ਪਿੱਛਾ ਕਰ ਰਹੀ ਸੀ। ਰਾਂਚੀ ਪੁਲਿਸ ਨੂੰ ਇਹ ਵੀ ਸੂਚਨਾ ਸੀ ਕਿ ਪਸ਼ੂਆਂ ਨੂੰ ਲਿਜਾਣ ਵਾਲੇ ਕੁਝ ਵਾਹਨ ਤੁਪੁਦਾਨਾ ਤੋਂ ਲੰਘਣ ਵਾਲੇ ਸਨ। ਵਾਹਨਾਂ ਦੀ ਚੈਕਿੰਗ ਲਈ ਹਲਹੰਦੂ ਨੇੜੇ ਹਾਈਵੇਅ ’ਤੇ ਪੁਲੀਸ ਟੀਮ ਤਾਇਨਾਤ ਸੀ। ਤੜਕੇ ਕਰੀਬ 3 ਵਜੇ ਪਸ਼ੂਆਂ ਨਾਲ ਭਰੀ ਪਿਕਅੱਪ ਵੈਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਮਹਿਲਾ ਇੰਸਪੈਕਟਰ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਸੰਧਿਆ ਝਾਰਖੰਡ ਪੁਲਿਸ ਦੀ 2018 ਬੈਚ ਦੀ ਅਧਿਕਾਰੀ ਸੀ।

ਬਾਅਦ ਵਿੱਚ ਪੁਲਿਸ ਨੇ ਇੰਸਪੈਕਟਰ ਨੂੰ ਕੁਚਲਣ ਵਾਲੀ ਗੱਡੀ ਨੂੰ ਜ਼ਬਤ ਕਰ ਲਿਆ। ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਗੱਡੀ ਵਿੱਚ ਸਵਾਰ ਪਸ਼ੂ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਤਸਕਰਾਂ ਦੀ ਭਾਲ ਕਰ ਰਹੀ ਹੈ।

Leave a Reply

%d bloggers like this: