ਰੋਹਿਣੀ ਕੋਰਟ ਦੇ ਬਾਹਰ ਗੋਲੀਬਾਰੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਰੋਹਿਣੀ ਕੋਰਟ ਦੇ ਬਾਹਰ ਸ਼ੁੱਕਰਵਾਰ ਸਵੇਰੇ ਇੱਕ ਝਗੜੇ ਦੌਰਾਨ ਇੱਕ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ।

ਇੱਕ ਵਕੀਲ ਦੇ ਅਨੁਸਾਰ, ਇਹ ਘਟਨਾ ਸਵੇਰੇ 10.00 ਵਜੇ ਦੇ ਕਰੀਬ ਵਾਪਰੀ “ਰੋਹਿਣੀ ਕੋਰਟ ਦੇ ਗੇਟ ਦੇ ਬਾਹਰ ਇੱਕ ਵਕੀਲ ਅਤੇ ਇੱਕ ਸੁਰੱਖਿਆ ਗਾਰਡ ਵਿਚਕਾਰ ਬਹਿਸ ਹੋ ਗਈ। ਗੱਲ ਵਧ ਗਈ ਅਤੇ 2-3 ਹੋਰ ਵਕੀਲ ਵੀ ਉਨ੍ਹਾਂ ਨਾਲ ਸ਼ਾਮਲ ਹੋ ਗਏ। ਇਸ ਬਹਿਸ ਨੇ ਜਲਦੀ ਹੀ ਹਿੰਸਕ ਰੂਪ ਲੈ ਲਿਆ ਅਤੇ ਗਾਰਡ ਨੇ ਗੋਲੀ ਚਲਾਈ,” ਵਕੀਲ ਨੇ ਆਈਏਐਨਐਸ ਨੂੰ ਦੱਸਿਆ।

ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰਤ ਵੇਰਵਿਆਂ ਦੀ ਉਡੀਕ ਹੈ।

Leave a Reply

%d bloggers like this: