ਸ੍ਰੀਨਗਰ: ਸ੍ਰੀਨਗਰ ਦੇ ਬਦਾਮੀ ਬਾਗ ਛਾਉਣੀ ਖੇਤਰ ਦੇ ਅੰਦਰ ਬਰਫ਼ ਕਾਰਨ ਢਹਿ ਢੇਰੀ ਸ਼ੈੱਡ ਹੇਠ ਆਉਣ ਨਾਲ ਇੱਕ ਸਿਪਾਹੀ ਦੀ ਮੌਤ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਫੀਲਡ ਆਰਡੀਨੈਂਸ ਡਿਪੂ ਦਾ ਇਕ ਸਿਪਾਹੀ ਸ਼ੈੱਡ ਦੇ ਕੋਲ ਖੜ੍ਹਾ ਸੀ ਜਦੋਂ ਉਸ ਦੀ ਛੱਤ ਡਿੱਗ ਗਈ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਇੱਕ ਸੂਤਰ ਨੇ ਦੱਸਿਆ, “ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਸ ਦੀ ਪਛਾਣ ਕਰਨਾਟਕ ਦੇ ਰਹਿਣ ਵਾਲੇ ਸਿਪਾਹੀ ਅਲਤਾਫ਼ ਅਹਿਮਦ ਵਜੋਂ ਹੋਈ ਹੈ।”