ਨਵੀਂ ਦਿੱਲੀ: ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੰਗਲਵਾਰ ਨੂੰ ਕਿਹਾ ਕਿ ਹਰ ਖਿਡਾਰੀ ਤੋਂ ਹਰ ਸਮੇਂ ਉਪਲਬਧ ਰਹਿਣ ਦੀ ਉਮੀਦ ਕਰਨਾ ਗਲਤ ਹੋਵੇਗਾ।
ਦ੍ਰਾਵਿੜ ਦੀਆਂ ਟਿੱਪਣੀਆਂ ਨਿਯਮਤ ਕਪਤਾਨ ਰੋਹਿਤ ਸ਼ਰਮਾ, ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦੱਖਣੀ ਅਫਰੀਕਾ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਆਗਾਮੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਆਰਾਮ ਦੇਣ ਤੋਂ ਬਾਅਦ ਆਈਆਂ ਹਨ।
ਦ੍ਰਾਵਿੜ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਰੋਹਿਤ ਸ਼ਰਮਾ ਸਾਡੇ ਆਲ ਫਾਰਮੈਟ ਦੇ ਖਿਡਾਰੀ ਹਨ। ਹਰ ਕਿਸੇ ਤੋਂ ਹਰ ਸਮੇਂ ਉਪਲਬਧ ਰਹਿਣ ਦੀ ਉਮੀਦ ਕਰਨਾ ਮੂਰਖਤਾ ਦੀ ਗੱਲ ਹੋਵੇਗੀ। ਕਈ ਵਾਰ ਸਾਨੂੰ ਆਪਣੇ ਵੱਡੇ ਖਿਡਾਰੀਆਂ ਨੂੰ ਆਰਾਮ ਦੇਣਾ ਪੈਂਦਾ ਹੈ।”