NIA ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ

ਸ੍ਰੀਨਗਰ: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਪੱਟਨ ਇਲਾਕੇ ‘ਚ ਕਈ ਛਾਪੇ ਮਾਰੇ।

ਐਨਆਈਏ ਦੇ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਅੱਜ ਤੜਕੇ ਪੱਟਨ ਖੇਤਰ ਵਿੱਚ ਕਈ ਥਾਵਾਂ ’ਤੇ ਸ਼ੁਰੂ ਹੋਏ।

ਸੂਤਰਾਂ ਨੇ ਕਿਹਾ, “ਇਸ ਸਮੇਂ ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਜਮਾਤ-ਏ-ਇਸਲਾਮੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨਾਂ, ਅਬਦੁਲ ਗਨੀ ਵਾਨੀ ਅਤੇ ਪੀਰ ਤਨਵੀਰ ਦੇ ਘਰ ਵੀ ਸ਼ਾਮਲ ਹਨ”, ਸੂਤਰਾਂ ਨੇ ਕਿਹਾ ਕਿ ਛਾਪੇ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।

Leave a Reply

%d bloggers like this: